ਅਸੀਂ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਨੀਂਦ ਨਾ ਆਉਣ ਕਾਰਨ ਲੋਕ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਆਪਣੇ ਬੈੱਡਰੂਮ 'ਚ ਕਈ ਪੌਦੇ ਲਗਾ ਸਕਦੇ ਹੋ। ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਚੰਗੀ ਨੀਂਦ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪੌਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਲਗਾਉਣ ਨਾਲ ਤੁਹਾਨੂੰ ਨੀਂਦ ਵੀ ਆਵੇਗੀ ਅਤੇ ਤਾਜ਼ਗੀ ਦਾ ਅਹਿਸਾਸ ਵੀ ਹੋਵੇਗਾ।
1. ਲੇਵੇਂਡਰ ਪਲਾਂਟ— ਆਪਣੇ ਬੈੱਡਰੂਮ 'ਚ ਲੇਵੇਂਡਰ ਦਾ ਪੌਦਾ ਜ਼ਰੂਰ ਲਗਾਓ। ਇਸ ਨੂੰ ਲਗਾਉਣ ਨਾਲ ਕਮਰੇ 'ਚ ਘਬਰਾਹਟ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਦਿਲ ਨੂੰ ਠੀਕ ਰੱਖਦਾ ਹੈ।
2. ਐਲੋਵੀਰਾ— ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਤਾਂ ਕਮਰੇ 'ਚ ਐਲੋਵੀਰੇ ਦਾ ਪੌਦਾ ਲਗਾਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ।
3. ਇੰਗਲਿਸ਼ ਆਇਵੀ ਪਲਾਂਟ—ਇਸ ਪੌਦੇ ਨੂੰ ਤੁਸੀਂ ਆਪਣੇ ਕਮਰੇ 'ਚ ਬੜੀ ਹੀ ਆਸਾਨੀ ਨਾਲ ਲਗਾ ਸਕਦੇ ਹੋ। ਇਹ ਹਵਾ ਨੂੰ ਸ਼ੁੱਧ ਰੱਖਦਾ ਹੈ। ਅਸਥਮਾ ਦੇ ਮਰੀਜ਼ਾਂ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
4. ਚਮੇਲੀ ਦਾ ਪੌਦਾ— ਕਮਰੇ 'ਚ ਚਮੇਲੀ ਦਾ ਪੌਦਾ ਲਗਾਓ। ਇਸ ਨਾਲ ਨੀਂਦ ਵਧੀਆ ਆਵੇਗੀ ਅਤੇ ਤੁਹਾਡਾ ਧਿਆਨ ਕੰਮ 'ਚ ਹੀ ਲੱਗਾ ਰਹੇਗਾ।
ਬੜੇ ਕੰਮ ਦੀ ਹੈ ਮੌਸਮੀ, ਜਾਣੋ ਕਿਸ ਤਰ੍ਹਾਂ?
NEXT STORY